ਇੰਜ ਲਗਦੈ ਜਿਵੇਂ ਮੈਂ ਹਮੇਸ਼ਾਂ ਸਫਰ ਵਿਚ ਹੀ ਰਹੀਂ ਹਾਂ। ਦੇਸ ਬਦਲਿਆ, ਧਰਤੀ ਬਦਲੀ, ਇੱਕ ਸ਼ਹਿਰ ਤੋਂ ਦੂਜੇ ਤੇ ਫੇਰ ਤੀਜੇ ਸ਼ਹਿਰ। ਹਰ ਸ਼ਹਿਰ, ਹਰ ਮਿੱਟੀ ਦੀ ਨਵੀਂ ਫੁੱਲਵਾੜੀ ਵਿਚੋਂ ਸ਼ਬਦਾਂ ਦੇ ਕੁਝ ਵੰਨ-ਸੁਵੰਨੇ ਪਰਾਗੇ ਵੀ ਮੇਰੀ ਚੁੰਨੀ ਦੇ ਲੜ ਲਗ ਮੇਰੇ ਨਾਲ ਸਫਰ ਕਰਦੇ ਰਹੇ। ਹਰ ਵਾਰ ਨਵੀਂ ਮਿੱਟੀ ਵਿਚੋਂ ਨਵੇਂ ਹਾਦਸਿਆਂ, ਨਵੇਂ ਤਜਰਬਿਆਂ, ਨਵੀਆਂ ਖੁਸ਼ੀਆਂ ਨੇ ਜਨਮ ਲਿਆ। ਖੁਸ਼ੀ ਅਤੇ ਗਮ ….. ਜਸ਼ਨ ਅਤੇ ਵਿਰਲਾਪ …… ਸਭ ਮੇਰੇ ਨਾਲ ਨਾਲ ਤੁਰਦੇ ਰਹੇ।ਮੇਰੀ ਕਲਮ ਨੇ ਜਦੋਂ ਸ਼ਬਦਾਂ ਦੇ ਪਰਾਗ ਦਾ ਮੂੰਹ ਚੁੰਮਿਆ ਤਾਂ ਕੁਝ ਹਾਦਸਿਆਂ ਚੋਂ ਕਹਾਣੀਆਂ ਦੇ ਬੀਜ ਪੁੰਗਰ ਪਏ ਅਤੇ ਕੁਝ ਵਿਚੋਂ ਨਜ਼ਮਾਂ ਦੀਆਂ ਡੋਡੀਆਂ ਫੁੱਟ ਪਈਆਂ।
ਦੋਸਤੋ, ਅੱਜ ਮੈਂ ਬੜੇ ਉਤਸ਼ਾਹ ਨਾਲ ਸ਼ਬਦਾ ਦੇ ਪਰਾਗ ਵਿਚੋਂ ਉਪਜੀਆਂ ਆਪਣੀਆਂ ਇਹ ਇਬਾਰਤਾਂ ਤੁਹਾਡੀ ਨਜ਼ਰ ਕਰਦੀ ਹਾਂ ਤੇ ਆਸ ਕਰਦੀ ਹਾਂ ਤੁਸੀਂ ਜ਼ਰੂਰ ਹੁੰਗਾਰਾ ਭਰੋਗੇ !
ਰੱਬ ਰਾਖਾ!
ਅਨੂਪ
Leave A Reply