Languages
About Me
Welcome to "Shabad Ambrosia". My name is Anoop Babra & I love to write. Check My Story...Follow Me On
Newsletter
Welcome to "Shabad Ambrosia". My name is Anoop Babra & I love to write. Check My Story...
“ਸ਼ਬਦਾ” ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਅਰਥ ਹੈ “ਧੁਨੀ ਦਾ ਕਲਾਮ” । ਸ਼ਬਦ ਸਥਿਰ ਨਹੀਂ ਸਗੋਂ ਨਿਸ਼ਚਿਤ, ਸਕਾਰਥ, ਤਰਲ ਅਤੇ ਊਰਜਾਵਾਨ ਹੈ । “ਸ਼ਬਦਾ” ਦੀ ਜੜ੍ਹ ‘ਚੋਂ ਉਤਪੰਨ ਹੋਇਆ ਮੇਰਾ ਸ਼ਬਦ ਲਿਖਤੀ ਰੂਪ ਵਿਚ ਸਾਹਿਤਿਕ ਸੰਪਾਦਨ, ਸਮੀਖਿਆ ਜਾਂ ਮੇਰੀਆਂ ਆਪਣੀਆਂ ਕਿਰਤਾਂ ਰਾਹੀਂ, ਅਧਿਆਤਮਕ ਗੁਲਾਮੀ ਤੋਂ ਸਰੀਰਕ ਅਤੇ ਮਾਨਸਿਕ ਰੂਪ ਵਿਚ ਨਿਜਾਤ ਹਾਸਿਲ ਕਰਨ ਦਾ ਵਸੀਲਾ ਅਤੇ ਪ੍ਰਣ ਹੈ ।
ਮੈਂ ਬਿਲਾਨਾਗ਼ਾ ਭਾਵਪੂਰਣ ਢੰਗ ਨਾਲ ਜੀਵਨ ਬਤੀਤ ਕਰਨ ਲਈ ਵਚਨਬਧ ਹਾਂ ਅਤੇ ਜੀਵਨ ਦੇ ਖੱਟੇ ਮਿੱਠੇ ਤਜਰਬਿਆਂ ਤੋਂ ਹਮੇਸ਼ਾਂ ਸਿੱਖਣ ਲਈ ਤਤਪਰ ਰਹਿੰਦੀ ਹਾਂ । ਆਮ ਤੌਰ ਤੇ ਜੀਵਨ ਦੀਆਂ ਤਿੰਨ ਅਵਸਥਾਵਾਂ ਹੁੰਦੀਆਂ ਹਨ: ਅਧੋਗਤੀ, ਉਪੇਖਿਆ ਅਤੇ ਸਹਿਜਤਾ । ਪਹਿਲੀਆਂ ਦੋ ਅਵਸਥਾਵਾਂ ਵਿਚ ਅਕਸਰ ਸਾਡਾ ਫੋਕਸ ਲੋਕਾਂ ਅਤੇ ਪਰਿਸਥਿਤੀਆਂ ਉੱਤੇ ਹੁੰਦਾ ਹੈ। ਆਮ ਤੌਰ ਤੇ ਸਾਡੀ ਆਪਣੀ ਕਸ਼ਮਕਸ਼ ਅਤੇ ਸਾਡੀਆਂ ਆਪਣੇ ਆਪ ਉੱਤੇ ਥੋਪੀਆਂ ਸੀਮਾਵਾਂ ਹੀ ਇਸ ਦਾ ਸਰੋਤ ਹੁੰਦਾ ਹੈ।
ਅਖੀਰਲੀ ਅਵਸਥਾ ਵਿਚ “ਸ਼ਬਦ” ਸਹਿਜ ਅਤੇ ਸਪਸ਼ਟ ਹੁੰਦਾ ਹੈ ਅਤੇ ਸਾਨੂੰ ਆਪਣੀਆਂ ਭਾਵਨਾਵਾਂ ਨੂੰ ਬੇਮੁਹਾਰੇ ਅਤੇ ਬੇਧੜਕ ਵਿਅਕਤ ਕਰਨ ਲਈ ਪਰੇਰਦਾ ਹੈ । ਸ਼ਬਦ ਜੀਵਨ -ਅਨੁਭਵਾਂ ਦਾ ਮੁਆਇਨਾ ਕਰਕੇ ਇਨ੍ਹਾਂ ਅਨੁਭਵਾਂ ਨੂੰ ਸੋਧਣ ਅਤੇ ਖੂਬਸੂਰਤ ਬਣਾਉਣ ਦੀ ਇੱਕ ਜੁਗਤ ਹੈ। ਇਹ ਕਲਮਬੰਦ ਸੰਵਾਦ ਦੀਆਂ ਵਿਭਿੰਨ ਸ਼ੈਲੀਆਂ ਦੁਆਰਾ ਵਿਅਕਤੀ ਦੀਆਂ ਸਾਹਿਤਕ ਸੰਭਾਵਨਾਵਾਂ ਨੂੰ ਵਿਅਕਤੀਗਤ ਤੌਰ ਤੇ ਹੀ ਨਹੀਂ ਬਲਕਿ ਗਲੋਬਲੀ ਤੌਰ ਤੇ ਵੀ ਪ੍ਰਕਾਸ਼ਮਾਨ ਕਰਦਾ ਹੈ।
ਯੂਨਾਨੀ ਭਾਸ਼ਾ ਵਿਚੋਂ ਉਪਜੇ ਸ਼ਬਦ ‘ਅੰਬਰੋਸੀਆ’ ਦਾ ਪੰਜਾਬੀ ਵਿਚ ਅਰਥ ਅੰਮ੍ਰਿਤ ਹੈ। ਮੇਰੀ ਨਿੱਜੀ ਰਾਇ ਅਨੁਸਾਰ “ਸ਼ਬਦ” ਅਤੇ ‘ਅੰਬਰੋਸੀਆ” ਦੋਵੇਂ ਇੱਕ ਦੂਜੇ ਦੇ ਪੂਰਕ ਹਨ । ਯੂਨਾਨੀ ਮਿਥਿਹਾਸ ਅਤੇ ਅੰਗ੍ਰੇਜ਼ੀ ਸਾਹਿਤ ਅਨੁਸਾਰ “ਅੰਬਰੋਸੀਆ” ਇੱਕ ਗੁਣਕਾਰੀ ਪੀਣਯੋਗ ਪਦਾਰਥ ਸੀ ਜਿਸ ਦਾ ਘੁੱਟ ਭਰਨ ਨਾਲ ਮਾਨਵ ਅਤੇ ਦੇਵਤੇ ਅਮਰ ਹੋ ਜਾਂਦੇ ਸਨ । ਮੌਜੂਦਾ ਸਮੇਂ ਵਿਚ ਅਮਰਤਾ ਦਾ ਇਹ ਸੰਕਲਪ ਵਿੱਦਿਆ ਅਤੇ ਵਿਵੇਕ ਦੇ ਅਸੀਮ ਚਸ਼ਮੇਂ (ਜੋ ਪੜ੍ਹਨ, ਲਿਖਣ ਅਤੇ ਨਿਰਸੰਦੇਹ ਤਕਨਾਲੋਜੀ) ਦੀ ਬਦੌਲਤ ਹਾਸਲ ਕੀਤਾ ਜਾਂਦਾ ਹੈ ।
Welcome to "Shabad Ambrosia". My name is Anoop Babra & I love to write. Check My Story...