Languages
About Me
Welcome to "Shabad Ambrosia". My name is Anoop Babra & I love to write. Check My Story...Follow Me On
Newsletter
Welcome to "Shabad Ambrosia". My name is Anoop Babra & I love to write. Check My Story...
ਇੱਕ ਸਫੇ ਦੀ ਕ੍ਰਿਤੀ ਸਾਡੇ ਪਰਿਵਾਰ ਦੀ ਸਾਹਿਤਕ ਰਸਮ ਸੀ। ਸ਼ਿਕਸਤਾ ਲਿਖਤ ਵਿਦਿਆਰਥੀਆਂ ਲਈ ਸਕੂਲ ਦੀ ਮੰਗ ਸੀ ਅਤੇ ਮੇਰੇ ਪਾਦਰੀਆਂ ਦੁਆਰਾ ਫੰਡ ਕੀਤੇ ਕੁੜੀਆਂ ਦੇ ਸਕੂਲ ਵਿਚ ਏਹੋ ਜਿਹੀ ਲੇਖਣੀ ਦਾ ਬਹੁਤ ਰੁਝਾਨ ਸੀ।
ਪ੍ਰਤਿਯੋਗਤਾ ਵਿਚ ਚਮਕਣ ਦੀ ਇੱਛਾ ਨੇ ਮੈਨੂੰ ਖੂਬਸੂਰਤ, ਸਾਫ਼ ਸ਼ਿਕਸਤਾ ਲਿਖਣ-ਢੰਗ ਵਿਚ ਲਿਖਣ ਲਈ ਉਤਸਾਹਿਤ ਕੀਤਾ ਜੋ ਹੌਲੀ-ਹੌਲੀ ਪੁਰਜ਼ੋਰ ਸੁਤੰਤਰ ਅਭਿਵਿਅਕਤੀ ਦਾ ਮਾਧਿਅਮ ਬਣ ਗਿਆ ।
ਸ਼ਬਦ ਅੰਬਰੋਸੀਆ ਦੇ ਏਕੀਕਰਨ ਵਿਚ ਬਹੁ-ਸੱਭਿਆਚਾਰਿਕ ਗਲੋਬਲ ਭਾਈਚਾਰੇ ਦਾ ਬਹੁਤ ਵੱਡਾ ਰੋਲ ਹੈ । ਮੈਂ ਆਪਣੇ ਆਪ ਨੂੰ ਚੁਣੌਤੀ ਦਿੰਦਿਆ ਪਾਠਕਾਂ ਅਤੇ ਵਿਦਿਆਰਥੀਆਂ ਨੂੰ ਸੰਵੇਦਨਸ਼ੀਲ ਕਦਰਾਂ-ਕੀਮਤਾ ਅਪਣਾਉਣ ਅਤੇ ਇੱਕ ਉੱਤਮ ਸੰਸਾਰ ਸਿਰਜਣ ਲਈ ਉਤਸ਼ਾਹਿਤ ਕਰਦੀਂ ਹਾਂ।ਆਪਣੇ ਆਪ ਨੂੰ ਚੁਣੌਤੀ ਦਿੰਦਿਆਂ ਮੈਂ ਆਪਣੀ ਵੈਬਸਾਇਟ ਦੁਆਰਾ ਪਾਠਕਾਂ/ ਸਿਖਾਂਦਰੂਆਂ ਦੁਆਰਾ ਨਿਰਧਾਰਿਤ ਕੀਤੇ ਉੱਚ ਪਾਏ ਦੇ ਪ੍ਰੋਗਰਾਮਾਂ ਨੂੰ ਸਿਰਜਣ ਲਈ ਹਮੇਸ਼ਾਂ ਤਿਆਰ-ਬਰ-ਤਿਆਰ ਹਾਂ ।
ਮੈਂ ਬਚਪਨ ਵਿਚ ਆਪਣੇ ਪਿਤਾ ਦੇ ਰੋਜ਼ਾਨਾ ਅਖਬਾਰਾਂ, ਰੀਡਰ, ਡਾਈਜੈਸਟ, ਸੋਵੀਅਤ ਯੂਨਿਅਨ ਦੇ ਉੱਘੇ ਮੈਗਜ਼ੀਨ, ਇਲਸਟ੍ਰੇਡੀਟ ਵੀਕਲੀ, ਕਲਾਸੀਕਲ ਕੌਮਾਂਤਰੀ ਨਾਵਲਕਾਰ ਤਾਲਸਤਾਏ, ਸ਼ੇਕਸਪੀਅਰ, ਟੈਗੋਰ ਆਦਿ ਦੀਆਂ ਲਿਖਤਾਂ ਰਾਹੀਂ ਪੜ੍ਹਨ ਲਿਖਣ ਅਤੇ ਸਿੱਖਣ ਦੇ ਉਮਾਹ ਨੂੰ ਹਮੇਸ਼ਾ ਪਿਆਰਿਆ ਹੈ । ਟ੍ਰਿਬਿਊਨ ਦੇ ਕੈਪਸ਼ਨ ਮੁਕਾਬਲਿਆ ਵਿਚ ਉਨ੍ਹਾਂ ਨੂੰ ਖੂਬ ਮੁਹਾਰਤ ਹਾਸਿਲ ਸੀ ।
ਏਹੋ ਜਿਹਾ ਅਚਾਰ-ਵਿਹਾਰ ਸੀ ਸਾਡੇ ਘਰ ਦਾ – ਸੰਦ-ਰਹਿਤ ਸਮਾਂ, ਜਿੱਥੇ ਮਾਪਿਆਂ ਦੇ ਸਿਰ ਵਿਚ “ਮੈਂ ਬੋਰ ਹੋ ਰਿਹਾ” ਜਿਹੇ ਸ਼ਬਦ ਪਤਾ ਨਹੀਂ ਕਿੰਨੀ ਕੁ ਵਾਰ ਠਾਹ ਵੱਜਦੇ ਰਹਿੰਦੇ ਸਨ। ਪਰ ਬੜੀ ਬੇਪਰਵਾਹੀ ਦਾ ਸੀ ਇਹ ਸਮਾਂ, ਜਿੱਥੇ ਮੈਨੂੰ ਹਮੇਸ਼ਾਂ ਆਪਣੀ ਮੌਲਿਕ “ਐਪ” ਕਲਪਨਾ ਉਤੇ ਨਿਰਭਰ ਰਹਿਣਾ ਪੈਂਦਾ ਸੀ । ਇਨ੍ਹਾਂ ਪਲਾਂ ਨੇ ਮੈਨੂੰ ਪਰਖਣ, ਖੋਜਣ ਅਤੇ ਕਲਪਨਾ ਦੇ ਅਦਭੁਤ ਰਾਹਾਂ ਤੇ ਵਿਚਰਨ ਦਾ ਸਾਹਸ ਪ੍ਰਦਾਨ ਕੀਤਾ ਜਿਸ ਨਾਲ ਮੇਰੀ ਜਾਗਰੂਕਤਾ ਅਤੇ ਮੇਰੇ ਚਿੰਤਨ ਵਿਚ ਵਾਧਾ ਹੋਇਆ । ਸ਼ਾਇਦ ਇਸੇ ਸਮੇਂ ਮੈਂ ਸ਼ਬਦ -ਸਿਰਜਣਾ ਦੇ ਅੰਬਰੋਸੀਏ ਦਾ ਘੁੱਟ ਭਰਿਆ।
ਜਦੋਂ ਮੈਂ ਘਰ ਦੀਆਂ ਸੁਖਾਂ-ਸਹੂਲਤਾਂ ਨੂੰ ਛੱਡਿਆ ਤਾਂ ਜੀਵਨ ਦੇ ਅਨੁਭਵਾਂ ਨੇ ਮੈਨੂੰ ਨਾ ਕੇਵਲ ਆਜ਼ਾਦੀ ਬਖਸ਼ੀ ਬਲਕਿ ਮੈਨੂੰ ਆਪਣੀ ਅੰਤਰਪ੍ਰੇਰਣਾ ‘ਤੇ ਯਕੀਨ ਕਰਨ ਦਾ ਸਾਹਸ ਵੀ ਪ੍ਰਦਾਨ ਕੀਤਾ। ਜੀਵਨ ਦੀਆਂ ਮੁਸ਼ਕਲਾਂ ਅਤੇ ਲੜਾਈਆਂ ਦੌਰਾਨ ਲਿਖਣਾ ਹੀ ਮੇਰੀ ਪਨਾਹਗਾਹ ਅਤੇ ਮੇਰਾ ਨਿਸਤਾਰਾ ਹੋ ਨਿਬੜਿਆ। ਜੀਵਨ ਦੇ ਅਨੰਦਮਈ ਅਤੇ ਵਿਨਾਸ਼ਕ ਤਜਰਬਿਆਂ ਸਦਕਾ ਮੈਂ ਬੇਰੋਕ ਅਤੇ ਆਜ਼ਾਦ ਹੋ ਗਈ । ਹੁਣ ਮੈਂ ਆਪਣੇ ਆਪ ਨੂੰ ਪਾਰਦਰਸ਼ਕ ਰੂਪ ਵਿਚ ਪੇਸ਼ ਕਰ ਸਕਣ ਲਈ ਸਰਾਸਰ ਤਿਆਰ ਹਾਂ । ਇਨ੍ਹਾਂ ਸਥਿਤੀਆਂ ਨੂੰ ਬਿਆਨ ਕਰਦਿਆਂ ਮੇਰੀ ਕਲਮ ਬੇਰੋਕ ਹੋ ਜਾਂਦੀ ਹੈ । ਜਦੋਂ ਮੈਂ ਕਲਪਨਾ ਦੇ ਸਜੀਵ ਰਾਜਮਹਿਲ ਉਸਾਰਦੀ ਹਾਂ ਮੇਰੇ ਸਧਾਰਣ ਅਤੇ ਵਿਨਾਸ਼ਕਾਰੀ ਟਾਕਰੇ ਅਚਾਨਕ ਵਿਲੱਖਣ ਅਤੇ ਸਹਿਣਯੋਗ ਬਣ ਜਾਂਦੇ ਹਨ ।
ਸਿਰਜਣਾ, ਸੰਪਾਦਨਾ ਅਤੇ ਸਵੈ-ਸਮੀਖਿਆ ਦੇ ਬਾਕਾਇਦਾ ਰੂਪਾਂਤਰਣ ਨਾਲ ਇੱਕ ਪੰਨੇ ਦੀ ਇਹ ਕ੍ਰਿਤੀ ਹੁਣ “ਕਥਕੱੜ ਬੰਦਰਗਾਹ/ਪਨਾਹ” ਵਿਚ ਬਦਲ ਗਈ ਹੈ।
Welcome to "Shabad Ambrosia". My name is Anoop Babra & I love to write. Check My Story...